ਕਪੂਰਥਲਾ: ਨਗਰ ਨਿਗਮ ਦੀ ਟੀਮ ਨੇ ਸ਼ਹਿਰ ਦੇ ਬਜਾਰਾਂ ਚ ਚਲਾਇਆ ਚੈਕਿੰਗ ਅਭਿਆਨ, 4 ਦੁਕਾਨਦਾਰਾਂ ਦੇ ਕੱਟੇ ਚਾਲਾਨ
ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਦੇ ਦਿਸ਼ਾ ਨਿਰਦੇਸ਼ ਹੇਠ ਤਹਿ ਬਜਾਰੀ ਇੰਸਪੈਕਟਰ ਭਜਨ ਸਿੰਘ ਦੀ ਅਗਵਾਈ ਹੇਠ ਟੀਮ ਵਲੋਂ ਸ਼ਹਿਰ ਦੇ ਵੱਖ ਵੱਖ ਬਜਾਰਾਂ ਚ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਦੌਰਾਨ ਦੁਕਾਨਾਂ ਦੇ ਬਾਹਰ ਸਾਮਾਨ ਰੱਖ ਕੇ ਕਬਜ਼ਾ ਕਰਨ ਵਾਲੇ 4 ਦੁਕਾਨਦਾਰਾਂ ਦੇ ਚਾਲਾਨ ਕੱਟੇ ਗਏ।