ਦਿੜਬਾ: ਦਿੜਬਾ ਵਿਖੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਲਗਾਏ ਪੌਦੇ
Dirba, Sangrur | Jul 23, 2025 ਮੌਨਸੂਨ ਦੇ ਮੱਦੇਨਜ਼ਰ ਪੰਜਾਬ ਦੇ ਵਿੱਤ ਮੰਤਰੀ ਅਤੇ ਦਿੜਬਾ ਤੋਂ ਵਿਧਾਇਕ ਹਰਪਾਲ ਚੀਮਾ ਵੱਲੋਂ ਆਪਣੇ ਹਲਕਾ ਦਿੜਬਾ ਵਿਖੇ ਪੌਦੇ ਲਗਾਏ ਗਏ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਣ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਲਈ ਅਤੇ ਵਧੀਆ ਜੀਵਨ ਜੀਣ ਦੇ ਲਈ ਸਾਨੂੰ ਦਰਖਤਾਂ ਦੀ ਜਰੂਰਤ ਹੈ ਤੇ ਵੱਧ ਤੋਂ ਵੱਧ ਲੋਕਾਂ ਨੂੰ ਦਰੱਖਤ ਲਗਾਣੇ ਚਾਹੀਦੇ ਹਨ