ਪਾਤੜਾਂ: ਥਾਣਾ ਘੱਗਾ ਅਧੀਨ ਆਉਂਦੀ ਚੌਕੀ ਬਾਦਸ਼ਾਹਪੁਰ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 24 ਬੋਤਲਾਂ ਨਜਾਇਜ਼ ਸ਼ਰਾਬ ਨਾਲ ਕੀਤਾ ਗ੍ਰਿਫ਼ਤਾਰ
ਥਾਣਾ ਘੱਗਾ ਅਧੀਨ ਆਉਂਦੀ ਚੌਕੀ ਬਾਦਸ਼ਾਹਪੁਰ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 24 ਬੋਤਲਾਂ ਨਜਾਇਜ਼ ਸ਼ਰਾਬ ਨਾਲ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਚੌਕੀ ਬਾਦਸ਼ਾਹਪੁਰ ਦੇ ਇੰਚਾਰਜ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਪੁਲਿਸ ਪਾਰਟੀ ਨਾਲ ਪਿੰਡ ਹਰਚੰਦਪੁਰਾ ਵਾਲੇ ਘੱਗਰ ਦੇ ਬੰਨ੍ਹ 'ਤੇ ਸੀ ਤਾਂ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ।