ਕਪੂਰਥਲਾ: ਪਿੰਡ ਗੋਸਲ ਵਿਖੇ ਸਪੋਰਟਸ ਕਲੱਬ ਗੋਸਲ ਵੱਲੋਂ ਕਰਵਾਇਆ ਗਿਆ 49ਵਾਂ ਸਲਾਨਾ ਛਿੰਝ ਮੇਲਾ
ਪਿੰਡ ਗੋਸਲ ਵਿਖੇ ਸਪੋਰਟਸ ਕਲੱਬ ਗੋਸਲ ਵੱਲੋਂ, ਐਨਆਰਆਈ ਵੀਰਾਂ, ਗੁਰੂਦੁਆਰਾ ਪ੍ਰਬੰਧਕ ਕਮੇਟੀ, ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 49ਵਾਂ ਛਿੰਝ ਮੇਲਾ ਕਰਵਾਇਆ ਗਿਆ। ਇਸ ਛਿੰਝ ਮੇਲੇ ਵਿੱਚ ਉੱਚ ਕੋਟੀ ਦੇ ਪਹਿਲਵਾਨਾਂ ਨੇ ਹਿੱਸਾ ਲਿਆ ਤੇ ਵਿਜੇਤਾ ਪਹਿਲਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।