ਸੰਗਰੂਰ: ਉਭਾਵਾਲ ਰੋਡ ਵਿਖੇ ਥਾਣਾ ਸਿਟੀ 1 ਸੰਗਰੂਰ ਨੇ ਇਕ ਔਰਤ ਨੂੰ 18 ਬੋਤਲਾਂ ਸ਼ਰਾਬ ਸਮੇਤ ਕੀਤਾ ਕਾਬੂ
ਅੱਜ ਪ੍ਰਾਪਤ ਹੋਈ ਕ੍ਰਾਈਮ ਸ਼ੀਟ ਅਨੁਸਾਰ ਥਾਣਾ ਸਿਟੀ 1 ਸੰਗਰੂਰ ਵਿਖੇ ਮਾਮਲਾ ਦਰਜ ਹੋਇਆ। ਮਾਮਲਾ ਇਹ ਹੈ ਕਿ ਪੁਲੀਸ ਜਦੋਂ ਉਭਾਵਾਲ ਰੋਡ ਵਿਖੇ ਖੜੀ ਸੀ, ਤਾਂ ਇਕ ਔਰਤ ਆਪਣੇ ਮੋਢੇ ਪਰ ਥੈਲਾ ਪਲਾਸਟਿਕ ਰੱਖੀ ਪੈਦਲ ਆਉਂਦੀ ਦਿਖਾਈ ਦਿੱਤੀ। ਔਰਤ ਪੁਲੀਸ ਪਾਰਟੀ ਨੂੰ ਦੇਖਕੇ ਪਿੱਛੇ ਮੁੜਨ ਲੱਗੀ ਤਾਂ ਪੁਲੀਸ ਨੇ ਸ਼ਕ ਦੀ ਬਿਨਾਹ ਪਰ ਉਸ ਔਰਤ ਦੀ ਤਲਾਸ਼ੀ ਲਈ, ਤਲਾਸ਼ੀ ਦੌਰਾਨ ਔਰਤ ਕੋਲੋ 18 ਬੋਤਲਾ ਸ਼ਰਾਬ ਬਰਾਮਦ ਕਰਕੇ ਉਸਨੂੰ ਕਾਬੂ ਕੀਤਾ। ਜਿਸ ਕਰਕੇ ਮਾਮਲਾ ਦਰਜ ਹੋਇਆ