ਸੰਗਰੂਰ: ਵਿਅਕਤੀ ਦੇ ਸਿਰ ਵਿਚ ਤਿੱਖੀ ਚੀਜ਼ ਮਾਰਕੇ ਸੱਟ ਮਾਰਨ ਦੇ ਮਾਮਲੇ ਵਿਚ ਥਾਣਾ ਸਿਟੀ 1 ਸੰਗਰੂਰ ਨੇ ਇਕ ਆਰੋਪੀ ਖਿਲਾਫ ਕੀਤਾ ਮੁਕਦਮਾ ਦਰਜ
ਅੱਜ ਪ੍ਰਾਪਤ ਹੋਈ ਕ੍ਰਾਈਮ ਸ਼ੀਟ ਅਨੁਸਾਰ ਥਾਣਾ ਸਿਟੀ 1 ਸੰਗਰੂਰ ਵਿਖੇ ਮਾਮਲਾ ਦਰਜ ਹੋਇਆ। ਮਾਮਲਾ ਇਹ ਹੈ ਕਿ ਮੁੱਦਈ ਅਤੇ ਉਸਦਾ ਦੋਸਤ ਗੰਗਾ ਰਾਮ ਬਸਤੀ ਵਿਖੇ ਬੈਠਕੇ ਸ਼ਰਾਬ ਪੀ ਰਹੇ ਸਨ, ਜਿੱਥੇ ਮਾਮੂਲੀ ਤਕਰਾਰਬਾਜ਼ੀ ਹੋਣ ਕਰਕੇ ਆਰੋਪੀ ਨੇ ਕੋਈ ਤਿੱਖੀ ਚੀਜ਼ ਮੁੱਦਈ ਦੇ ਸਿਰ ਵਿਚ ਮਾਰੀ। ਜਿਸ ਕਰਕੇ ਮਾਮਲਾ ਦਰਜ ਹੋਇਆ।