ਪਾਤੜਾਂ: ਭਾਜਪਾ ਆਗੂਆਂ ਨੇ ਪਾਤੜਾਂ ਵਿੱਚ ਮੀਟਿੰਗ ਕਰਕੇ ਦਿੱਲੀ ਦੇ ਮੁੱਖੀ ਮੰਤਰੀ ਅਰਵਿੰਦਰ ਕੇਜਰੀਵਾਲ ਤੋਂ ਅਸਤੀਫੇ ਦੀ ਕੀਤੀ ਮੰਗ
Patran, Patiala | Apr 10, 2024 ਭਾਜਪਾ ਕਾਰਜਕਾਰੀ ਮੈਂਬਰ ਪੰਜਾਬ ਰਮੇਸ਼ ਕੁਮਾਰ ਕੁੱਕੂ ਅਤੇ ਹਲਕਾ ਸ਼ੁਤਰਾਣਾ ਇੰਚਾਰਜ ਨਰਾਇਣ ਸਿੰਘ ਨਰਸੋਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੱਟੜ ਇਮਾਨਦਾਰ ਹੋਣ ਦੇ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਈਡੀ ਵੱਲੋਂ ਕੀਤੀ ਗਈ ਗ੍ਰਿਫਤਾਰੀ ਨੂੰ ਮਾਨਯੋਗ ਹਾਈਕੋਰਟ ਵੱਲੋਂ ਜਾਇਜ਼ ਮੰਨੇ ਜਾਣ ਮਗਰੋਂ ਅਰਵਿੰਦ ਕੇਜਰੀਵਾਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।