ਅੰਮ੍ਰਿਤਸਰ 2: ਫਤਾਹਪੁਰ ‘ਚ ਬਾਰਿਸ਼ ਕਾਰਨ ਗਰੀਬ ਪਰਿਵਾਰ ਦਾ ਘਰ ਡਿੱਗਿਆ, ਮਾਂ-ਬੇਟੀ ਜ਼ਖਮੀ, ਸਮਾਨ ਤਬਾਹ
ਅੰਮ੍ਰਿਤਸਰ ਦੇ ਫਤਾਹਪੁਰ ਇਲਾਕੇ ‘ਚ ਦੇਰ ਰਾਤ ਬਾਰਿਸ਼ ਕਾਰਨ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਮਾਲਕ ਦੇ ਅਨੁਸਾਰ ਮਾਂ ਤੇ ਬੇਟੀ ਜ਼ਖਮੀ ਹੋ ਗਈਆਂ ਜਦ ਪਰਿਵਾਰ ਅੰਦਰ ਸੁੱਤਾ ਹੋਇਆ ਸੀ। ਪੰਜ ਸਾਲ ਦੀ ਬੇਟੀ ਤੇ ਡੇਢ ਸਾਲ ਦਾ ਬੱਚਾ ਵੀ ਮੌਜੂਦ ਸਨ। ਆਲੇ ਦੁਆਲੇ ਦੇ ਲੋਕਾਂ ਨੇ ਦਰਵਾਜ਼ਾ ਤੋੜਕੇ ਪਰਿਵਾਰ ਨੂੰ ਬਾਹਰ ਕੱਢਿਆ। ਘਰ ਦਾ ਸਾਰਾ ਸਮਾਨ ਟੁੱਟ ਗਿਆ।