ਰਾਮਪੁਰਾ ਫੂਲ: ਓਵਰ ਬਰਿਜ ਪੁੱਲ ਨਜ਼ਦੀਕ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਤੋਂ ਪਹਿਲਾਂ ਅਧਿਕਾਰੀਆਂ ਨੇ ਸੁਰੱਖਿਆ ਸੰਬੰਧੀ ਲਿਆ ਜਾਇਜ਼ਾ
ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ ਬਠਿੰਡਾ ਡੀਸੀ ਰਾਜ ਧਿਮਾਨ ਅਤੇ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਵੱਲੋਂ ਅੱਜ ਸੁਰੱਖਿਆ ਸਬੰਧੀ ਜਾਇਜਾ ਲਿਆ ਗਿਆ ਹੈ ਅਤੇ ਜਿੱਥੇ ਕਮੀਆਂ ਪਾਈਆਂ ਗਈਆਂ ਹਨ ਉਸ ਨੂੰ ਪੂਰਾ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਦੱਸਦੀ ਤੁਹਾਨੂੰ ਕਿ ਬਠਿੰਡਾ ਦੇ ਰਾਮਪੁਰਾ ਫੂਲ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਬਣੇ ਪੁੱਲ ਦਾ ਉਦਘਾਟਨ ਕਰਨ ਪੁੱਜਣਾ ਹੈ।