ਨੰਗਲ: ਨੰਗਲ ਪੁਲਿਸ ਨੇ ਸਟਾਫ ਕਲੱਬ ਚੌਂਕ ਤੇ ਦੜੇ ਸੱਟੇ ਦੀ ਖਾਈ ਵਾਲੀ ਕਰਦੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
ਜਾਣਕਾਰੀ ਦਿੰਦਿਆਂ ਥਾਣਾ ਪ੍ਰਭਾਰੀ ਇੰਸਪੈਕਟਰ ਰਜਨੀਸ਼ ਚੌਧਰੀ ਨੇ ਦੱਸਿਆ ਕਿ ਏਐਸਆਈ ਮਦਨ ਲਾਲ ਨੂੰ ਬੀਤੇ ਦਿਨ ਸ਼ਨੀਵਾਰ 6 ਅਪ੍ਰੈਲ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਸਟਾਫ ਕਲੱਬ ਚੌਂਕ ਕੋਲ ਦੋ ਵਿਅਕਤੀ ਸ਼ਰੇਆਮ ਦੜੇ ਸੱਟੇ ਦੀ ਖਾਈ ਵਾਲੀ ਕਰ ਰਹੇ ਹਨ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 790 ਰੁਪਏ ਬਰਾਮਦ ਕੀਤੇ ਗਏ।