ਪਠਾਨਕੋਟ: ਵਾਰਡ ਨੰਬਰ 23 ਦੇ ਲੋਕਾਂ ਨੇ ਪਾਣੀ ਨਾ ਆਉਣ ਦੀ ਸਮੱਸਿਆ ਤੋਂ ਦੁਖੀ ਪਾਰਸ਼ਦ ਦੇ ਖਿਲਾਫ ਰੋਸ ਪ੍ਰਦਰਸ਼ਨ
ਵਾਰਡ ਨੰਬਰ 23 ਦੇ ਲੋਕਾਂ ਨੇ ਪਾਣੀ ਨਾ ਆਉਣ ਦੀ ਸਮੱਸਿਆ ਤੋਂ ਦੁਖੀ ਹੋ ਕੇ ਵਾਰਡ ਪਾਰਸ਼ਦ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਹੱਲਾ ਵਾਸੀਆਂ ਨੇ ਦੱਸਿਆ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਵਾਰਡ ਦੇ ਵਿੱਚ ਪਾਣੀ ਦੀ ਸਮੱਸਿਆ ਚੱਲ ਰਹੀ ਹੈ। ਅਗਰ ਪਾਣੀ ਆਉਂਦਾ ਹੈ ਤਾਂ ਉਹ ਵੀ ਸੀਵਰੇਜ ਵਾਲਾ ਪਾਣੀ ਆਉਂਦਾ ਹੈ ਜਿਸਦੇ ਚਲਦੇ ਪਾਰਸਦ ਵੱਲੋਂ ਹਜੇ ਤੱਕ ਇਸਦਾ ਹੱਲ ਨਹੀਂ ਕਰਵਾਇਆ ਗਿਆ ਕਈ ਵਾਰ ਉਸਨੂੰ ਸ਼ਿਕਾਇਤ ਦੇ ਚੁੱਕੇ ਹਨ।