ਪਠਾਨਕੋਟ: ਚੱਕ ਧਾਰੀਵਾਲ ਦੇ ਵਿੱਚ ਗੁਜਰਾਂ ਦੇ ਡੇਰੇ ਤੇ ਲੱਗੀ ਅੱਗ ਸਾਰਾ ਸਮਾਨ ਹੋਇਆ ਸੁਆਹ
ਪਠਾਨਕੋਟ ਦੇ ਚੱਕ ਧਾਰੀਵਾਲ ਦੇ ਵਿੱਚ ਗੁਜਰਾਂ ਦੇ ਡੇਰੇ ਤੇ ਅੱਗ ਲੱਗ ਗਈ ਅਤੇ ਉਹਨਾਂ ਦਾ ਘਰ ਰੱਖਿਆ ਸਾਰਾ ਸਮਾਨ ਜਲ ਕੇ ਸਵਾਹ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਨੇ ਦੱਸਿਆ ਹੈ ਕਿ 3 ਵਜੇ ਦੇ ਕਰੀਬ ਨਹਿਰ ਦੇ ਕੋਲ ਅੱਗ ਲੱਗੀ ਹੋਈ ਸੀ ਜੋ ਅੱਗ 6 ਵਜੇ ਦੇ ਕਰੀਬ ਉਹਨਾਂ ਦੇ ਘਰ ਤੱਕ ਪਹੁੰਚ ਗਈ ਜਿਸ ਤੋਂ ਬਾਅਦ ਸਾਰਾ ਸਮਾਨ ਸਵਾਹ ਹੋ ਗਿਆ ਅਤੇ ਉਹਨਾਂ ਦੇ ਵੱਲੋਂ ਆਪਣੇ ਪਸ਼ੂਆਂ ਨੂੰ ਸਹੀ ਸਲਾਮਤ ਬਚਾ ਲਿਆ ਗਿਆ।