ਡੇਰਾ ਬਾਬਾ ਨਾਨਕ: ਮੇਨ ਬਾਜ਼ਾਰ ਵਿਖੇ ਪੰਸਾਰੀ ਦੀ ਦੁਕਾਨ ਨੂੰ ਲੱਗੀ ਅੱਗ, ਹੋਇਆ ਲੱਖਾਂ ਦਾ ਨੁਕਸਾਨ
ਡੇਰਾ ਬਾਬਾ ਨਾਨਕ ਦੇ ਮੇਨ ਬਾਜ਼ਾਰ ਵਿਖੇ ਪੰਸਾਰੀ ਦੁਕਾਨ ਨੂੰ ਬੀਤੀ ਦੇਰ ਰਾਤ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਦੁਕਾਨ ਦੇ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਦੁਕਾਨ ਮਾਲਕ ਦਾ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਘਟਨਾ ਸਥਾਨ ਤੇ ਦੇਰੀ ਦੇ ਨਾਲ ਪਹੁੰਚਣ ਦੇ ਕਾਰਨ ਇਹ ਨੁਕਸਾਨ ਹੋਇਆ ਹੈ।