ਅਬੋਹਰ: ਬੀਕਾਨੇਰ ਤੋ ਲੁਧਿਆਣਾ ਖਰਬੂਜਾ ਛੱਡ ਕੇ ਆ ਰਹੀ ਪਿਕਅਪ ਗੱਡੀ ਦੀ ਸੀਤੋ ਬਾਈਪਾਸ ਰੋਡ ਤੇ ਟਰੱਕ ਨਾਲ ਟੱਕਰ, ਇਕ ਦੀ ਮੌਤ ਤੇ ਇੱਕ ਜਖਮੀ
ਬੀਕਾਨੇਰ ਤੋਂ ਲੁਧਿਆਣਾ ਵਿਖੇ ਖਰਬੂਜਾ ਵੇਚ ਕੇ ਵਾਪਸ ਆ ਰਹੇ ਪਿਕਅਪ ਚਾਲਕ ਗੱਡੀ ਦੀ ਸੀਤੋ ਬਾਈਪਾਸ ਰੋਡ ਤੇ ਟਰੱਕ ਦੇ ਨਾਲ ਟੱਕਰ ਹੋ ਗਈ। ਜਿਸ ਕਾਰਨ ਪਿਕਅਪ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ। ਜਦਕਿ ਇੱਕ ਜਖਮੀ ਹੋ ਗਿਆ ਹੈ। ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਮੌਕੇ ਤੇ ਪੁਲਿਸ ਪਹੁੰਚੀ ਹੈ ਜਿਨਾਂ ਵੱਲੋਂ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।