ਨੰਗਲ: ਪਿੰਡ ਬ੍ਰਹਮਪੁਰ ਵਿਖੇ ਭਗਵਾਨ ਜਗਨਨਾਥ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਦਾ ਕੀਤਾ ਗਿਆ ਆਯੋਜਨ
ਨੰਗਲ ਤੇ ਨਜ਼ਦੀਕੀ ਪਿੰਡ ਬ੍ਰਹਮਪੁਰ ਵਿਖੇ ਭਗਵਾਨ ਜਗਨਨਾਥ ਜੀ ਦੀ ਤੀਸਰੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਆਯੋਜਕਾਂ ਨੇ ਦੱਸਿਆ ਕਿ ਲੋਕ ਭਲਾਈ ਦੀ ਕਾਮਨਾ ਤੇ ਪਿੰਡ ਦੇ ਚੌਮੁਖੀ ਵਿਕਾਸ ਨੂੰ ਲੈ ਕੇ ਇਸ ਧਾਰਮਿਕ ਸਮਾਗਮ ਦਾ ਆਯੋਜਨ ਕਰਵਾਇਆ ਗਿਆ ਹੈ ।ਜਿਸ ਵਿੱਚ ਵੱਖ-ਵੱਖ ਥਾਵਾਂ ਤੇ ਸ਼ਰਧਾਲੂਆਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਪ੍ਰਸਾਦ ਲਗਾ ਕੇ ਸ਼ੋਭਾ ਯਾਤਰਾ ਵਿੱਚ ਚੱਲ ਰਹੇ ਸ਼ਰਧਾਲੂਆਂ ਦਾ ਸਵਾਗਤ ਕੀਤਾ ਗਿਆ।