ਮਲੋਟ: ਮਲੋਟ ਚ ਸੀਵਰੇਜ ਦੀ ਸਫ਼ਾਈ ਸੁਪਰ ਸਕਸ਼ਨ ਮਸ਼ੀਨਾਂ ਰਾਹੀਂ ਕਰਵਾਉਣ ਦਾ ਮਤਾ ਨਗਰ ਕੌਂਸਲ ਵਲੋਂ ਭੇਜਿਆ ਗਿਆ ਸੀ - ਸ਼ੁੱਭਦੀਪ ਸਿੰਘ ਬਿੱਟੂ ਪ੍ਰਧਾਨ
ਸ਼ਹਿਰ ਦੇ ਸੀਵਰੇਜ ਦੀ ਸਫਾਈ ਨੇਪਰੇ ਚਾੜਨ ਲਈ 1.95 ਕਰੋੜ ਦੇ ਫੰਡ ਦੇ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਦੇ ਬਿਆਨ 'ਤੇ ਨਗਰ ਕੋਂਸਲ ਪ੍ਰਧਾਨ ਦੀਆਂ ਤਿੱਖੀਆਂ ਟਿੱਪਣੀਆਂ ।ਨਗਰ ਕੋਂਸਲ ਮਲੋਟ ਦੇ ਪ੍ਰਧਾਨ ਸ਼ੁੱਭਦੀਪ ਬਿੱਟੂ ਨੇ ਕਿਹਾ ਕਿ ਮਲੋਟ ਵਿੱਚ ਸੀਵਰੇਜ਼ ਦੀ ਸਫਾਈ ਸੁਪਰ ਸਕਸ਼ਨ ਮਸ਼ੀਨਾਂ ਰਾਹੀ ਕਰਵਾਉਣ ਸਬੰਧੀ ਮਤਾ ਨਗਰ ਕੌਂਸਲ ਵੱਲੋਂ ਭੇਜਿਆ ਗਿਆ ਸੀ।