ਭੋਗਪੁਰ: ਸ਼ੂਗਰ ਮਿਲ ਵਿੱਚ ਲੱਗਣ ਵਾਲੇ ਸੀਐਨਜੀ ਪਲਾਂਟ ਦੇ ਵਿਰੋਧ ਵਿੱਚ ਲੋਕਾਂ ਨੇ ਜਲੰਧਰ ਜੰਮੂ ਨੈਸ਼ਨਲ ਹਾਈਵੇ ਕੀਤਾ ਜਾਮ
ਜਾਣਕਾਰੀ ਦਿੰਦਿਆਂ ਹੋਇਆਂ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਨੇ ਦੱਸਿਆ ਹੈ ਕਿ ਭੋਗਪੁਰ ਵਿਖੇ ਸ਼ੂਗਰ ਮੀਲ ਵਿੱਚ ਲੱਗਣ ਵਾਲੇ ਸੀਐਨਜੀ ਪਲਾਂਟ ਦੇ ਵਿਰੋਧ ਵਿੱਚ ਉਹਨਾਂ ਵੱਲੋਂ ਮੁੜ ਤੋਂ ਲੋਕਾਂ ਦੇ ਨਾਲ ਮਿਲ ਕੇ ਜਲੰਧਰ ਜੰਮੂ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਸੀਨ ਜੀ ਪਲਾਂਟ ਉੱਥੇ ਦੀ ਜਨਤਾ ਦੇ ਲਈ ਹਾਨੀਕਾਰਕ ਹੈ ਜਿਸ ਨੂੰ ਲੈ ਕੇ ਪਹਿਲਾਂ ਵੀ ਆਵਾਜ਼ ਚੁੱਕੀ ਗਈ ਹੈ ਤੇ ਹੁਣ ਵੀ ਉਹ ਇਸੇ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਦਿੱਤਾ ਹੈ