ਸਿਵਲ ਸਰਜਨ ਰੂਪਨਗਰ ਡਾ. ਮਨੂ ਵਿੱਜ ਵੱਲੋਂ ਸਬ ਡਵੀਜ਼ਨਲ ਹਸਪਤਾਲ ਨੰਗਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ।ਇਸ ਦੌਰਾਨ ਡਾ. ਮਨੂ ਵਿਜ ਵੱਲੋਂ ਜੱਚਾ ਬੱਚਾ ਵਾਰਡ ਲੇਬਰ ਰੂਮ, ਰਿਕਾਰਡ ਰੂਮ, ਲੈਬੋਰਟਰੀ, ਆਈਸੀਟੀਸੀ ਸੈਂਟਰ, ਓਪੀਡੀ ਵਾਰਡ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵੱਲੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਡਿਊਟੀ ਰੋਸਟਰ ਅਨੁਸਾਰ ਹੀ ਡਿਊਟੀ ਕੀਤੀ ਜਾਵੇ ਅਤੇ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਨਾਲ ਨਰਮੀ ਭਰਿਆ ਵਤੀਰਾ ਵਰਤਿਆ ਜਾਵੇ।