ਸੰਗਰੂਰ: ਜੀਵਨ ਨਗਰ ਰੋਡ ਤੇ ਥਾਣਾ ਸਿਟੀ ਸੰਗਰੂਰ ਨੇ ਇਕ ਵਿਅਕਤੀ ਨੂੰ ਇਕ ਪਿਸਟਲ ਦੇਸੀ ਸਮੇਤ ਕੀਤਾ ਕਾਬੂ
ਅੱਜ ਪ੍ਰਾਪਤ ਹੋਈ ਕ੍ਰਾਈਮ ਸ਼ੀਟ ਅਨੁਸਾਰ ਥਾਣਾ ਸਿਟੀ ਸੰਗਰੂਰ ਵਿਖੇ ਮਾਮਲਾ ਦਰਜ ਹੋਇਆ। ਮਾਮਲਾ ਇਹ ਹੈ ਕਿ ਜਦੋਂ ਪੁਲੀਸ ਪਾਰਟੀ ਜੀਵਨ ਨਗਰ ਵੱਲ ਜਾ ਰਹੀ ਸੀ। ਤਾਂ ਰਸਤੇ ਵਿੱਚ ਇੱਕ ਮੋਟਰਸਾਈਕਲ ਪਰ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ। ਜੌ ਪੁਲੀਸ ਨੇ ਦੇਖਕੇ ਘਬਰਾ ਗਿਆ। ਪੁਲੀਸ ਨੇ ਸ਼ਕ ਦੀ ਬਿਨਾਹ ਪਰ ਉਸਨੂੰ ਕਾਬੂ ਕਰਕੇ ਉਸ ਨੂੰ ਚੈਕ ਕੀਤਾ ਤਾਂ ਉਸ ਕੋਲੋ ਇਕ ਪਿਸਟਲ ਦੇਸੀ ਬਰਾਮਦ ਹੋਈ। ਪੁਲੀਸ ਨੇ ਮਾਮਲਾ ਦਰਜ ਕੀਤਾ।