ਕਪੂਰਥਲਾ: ਖੋਜੇਵਾਲ ਰੇਲਵੇ ਸਟੇਸ਼ਨ ਦੇ ਨੇੜੇ ਟਰੇਨ ਤੋਂ ਡਿੱਗਣ ਕਾਰਣ ਇੱਕ ਨੌਜਵਾਨ ਦੀ ਹੋਈ ਮੌਤ
ਖੋਜੇਵਾਲ ਰੇਲਵੇ ਸਟੇਸ਼ਨ ਨੇੜੇ ਟਰੇਨ ਤੋਂ ਡਿੱਗਣ ਕਾਰਣ ਇੱਕ ਨੌਜਵਾਨ ਦੀ ਮੌਤ ਗਈ। ਜੀਆਰਪੀ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਮ੍ਰਿਤਕ ਨੌਜਵਾਨ ਦੇ ਚਾਚਾ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਦੀ ਕਾਰਵਾਈ ਕੀਤੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਆਸ਼ਿਸ਼ ਪੁੱਤਰ ਅਕਬਰ ਨਿਵਾਸੀ ਈਸ਼ਾ ਨਗਰੀ ਮੱਖੂ ਫਿਰੋਜਪੁਰ ਦੇ ਰੂਪ ਵਜੋਂ ਹੋਈ ਹੈ।