ਨੰਗਲ: ਇੰਦਰਾ ਨਗਰ ਦੀ ਸੈਰ ਕਰ ਰਹੀ ਪੁਸ਼ਪਾ ਗੁਲਾਟੀ ਦੀਆਂ ਕਾਰ ਸਵਾਰਾਂ ਨੇ ਲੁੱਟੀਆਂ ਸੋਨੇ ਦੀਆਂ ਚੂੜੀਆਂ
ਜਾਣਕਾਰੀ ਦਿੰਦਿਆਂ ਪੁਸ਼ਪਾ ਗੁਲਾਟੀ ਨੇ ਦੱਸਿਆ ਕਿ ਉਹ ਘਰ ਦੇ ਬਾਹਰ ਸੈਰ ਕਰ ਰਹੇ ਸੀ।ਜਦ ਨੰਗਲ ਵੱਲੋਂ ਸਵਿਫਟ ਸਫੇਦ ਰੰਗ ਦੀ ਕਾਰ ਆਈ ਜਿਸ ਦੇ ਸਵਾਰ ਨੇ ਉਹਨਾਂ ਨੂੰ ਪਿੱਛੇ ਬੈਠੇ ਮਾਤਾਜੀ ਨਾਲ ਗਲੇ ਮਿਲਣ ਨੂੰ ਕਿਹਾ।ਉਸ ਤੋਂ ਬਾਅਦ ਪਾਣੀ ਦਾ ਗਿਲਾਸ ਮੰਗਿਆ ।ਜਦੋ ਪਾਣੀ ਦੇਣ ਲੱਗੇ ਤਾਂ ਕਾਰ ਸਵਾਰ ਉਥੋਂ ਦੀ ਰਾਧਾ ਸੁਆਮੀ ਡੇਰੇ ਵੱਲ ਨੂੰ ਭੱਜ ਗਏ।ਜਿਸ ਤੋਂ ਬਾਅਦ ਉਹਨਾਂ ਨੂੰ 15 ਤੋਂ 20 ਮਿੰਟ ਬਾਅਦ ਪਤਾ ਲੱਗਾ ਕਿ ਉਨਾਂ ਦੀਆਂ ਚੂੜੀਆਂ ਹੱਥ ਵਿੱਚੋਂ ਗਾਇਬ ਹਨ।