ਭਿੱਖੀਵਿੰਡ: ਮਹਾਸ਼ਿਵਰਾਤਰੀ ਮੌਕੇ ਬਾਬਾ ਆਨੰਦ ਗਿਰੀ ਜੀ ਦੀ ਅਗਵਾਈ 'ਚ ਪੱਟੀ ਵਿਖੇ ਕੱਢੀ ਗਈ ਸ਼ੋਭਾ ਯਾਤਰਾ, ਸਾਬਕਾ ਵਿਧਾਇਕ ਹਰਮਿੰਦਰ ਗਿੱਲ ਨੇ ਕੀਤੀ ਸ਼ਿਰਕਤ
ਪੱਟੀ ਵਿਖੇ ਮਹਾਸ਼ਿਵਰਾਤਰੀ ਮੌਕੇ ਬਾਬਾ ਆਨੰਦ ਗਿਰੀ ਜੀ ਦੀ ਅਗਵਾਈ 'ਚ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ 'ਤੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੀ ਪਹੁੰਚੇ ਅਤੇ ਬਾਬਾ ਆਨੰਦ ਗਿਰੀ ਵੱਲੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਸਰੋਪਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਜੀ ਆਇਆ ਕਿਹਾ ਗਿਆ।