ਕਲਾਨੌਰ: ਪੰਚਾਇਤੀ ਚੋਣਾਂ ਲੜਣ ਵਾਲੇ ਕਾਂਗਰਸੀਆਂ ਨੂੰ NOC 'ਤੇ ਚੁੱਲਾ ਟੈਕਸ ਨਾ ਮਿਲਣ ਕਾਰਨ ਮੈਂਬਰ ਪਾਰਲੀਮੈਂਟ ਸੁਖਜਿੰਦਰ ਰੰਧਾਵਾ ਬੀਡੀਪੀਓ ਨੂੰ ਮਿਲੇ
ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਸੋਮਵਾਰ ਨੂੰ ਬੀਡੀਪੀਓ ਦਫਤਰ ਕਲਾਨੌਰ ਵਿਖੇ ਪੰਚਾਇਤੀ ਚੋਣਾਂ ਲੜਨ ਵਾਲੇ ਕਾਂਗਰਸੀਆਂ ਨੂੰ ਐਨਓਸੀ ਤੇ ਚੁੱਲ੍ਹਾ ਟੈਕਸ ਨਾ ਮਿਲਣ ਕਾਰਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸਾਬਕਾ ਉਪ ਮੁੱਖ ਮੰਤਰੀ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਬੀਡੀਪੀਓ ਦਫਤਰ ਪਹੁੰਚੇ ਤੇ ਚੁੱਲ੍ਹਾ ਟੈਕਸ ਅਤੇ ਐਨਸੀਓ ਸਬੰਧੀ ਬੀਡੀਪੀਓ ਨਾਲ ਗੱਲਬਾਤ ਕੀਤੀ।