ਕਪੂਰਥਲਾ: ਦੋਆਬਾ ਪੈਟਰੋਲ ਪੰਪ ਨੇੜੇ ਇੱਕ ਲੈਬੋਰਟਰੀ ਤੋਂ ਚੋਰ ਏਸੀ ਦਾ ਕੰਪਰੈਸ਼ਰ ਚੋਰੀ ਕਰਕੇ ਹੋਏ ਫਰਾਰ
ਦੋਆਬਾ ਪੈਟਰੋਲ ਪੰਪ ਨੇੜੇ ਇੱਕ ਲੈਬੋਰਟਰੀ ਤੋਂ ਦੋ ਅਣਪਛਾਤੇ ਚੋਰ ਏਸੀ ਦਾ ਕੰਪਰੈਸ਼ਰ ਚੋਰੀ ਕਰ ਫਰਾਰ ਹੋ ਗਏ। ਚੋਰ ਸੀਸੀਟੀਵੀ ਕੈਮਰੇ ਚ ਕੈਦ ਹੋ ਗਏ ਹਨ। ਜਿਸ ਸਬੰਧੀ ਸ਼ਿਕਾਇਤ ਥਾਣਾ ਅਰਬਨ ਅਸਟੇਟ ਕਪੂਰਥਲਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਚੋਰਾਂ ਦੀ ਭਾਲ ਚ ਲੱਗੀ ਹੋਈ ਹੈ।