ਅਬੋਹਰ: ਆਭਾ ਸੁਕੇਅਰ ਵਿਖੇ ਲਾਈਬ੍ਰੇਰੀ ਦੇ ਪਿੱਛੇ ਝਾੜੀਆਂ ਵਿੱਚ ਮਿਲੀ ਵਿਅਕਤੀ ਦੀ ਲਾਸ਼, ਪੁਲਿਸ ਨੇ ਮੌਕੇ 'ਤੇ ਪਹੁੰਚ ਕੀਤੀ ਜਾਂਚ ਸ਼ੁਰੂ
ਅਬੋਹਰ ਦੇ ਆਭਾ ਸੁਕੇਅਰ ਵਿਖੇ ਬਣੀ ਲਾਈਬ੍ਰੇਰੀ ਦੇ ਪਿੱਛੇ ਝਾੜੀਆਂ ਦੇ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਸੂਚਨਾ ਨਗਰ ਥਾਣਾ ਇੱਕ ਪੁਲਿਸ ਨੂੰ ਦਿੱਤੀ ਗਈ ਤਾਂ ਮੌਕੇ ਤੇ ਪੁਲਿਸ ਪਹੁੰਚੀ ਹੈ l ਜਿਨਾਂ ਨੇ ਸਮਾਜ ਸੇਵੀ ਸੰਸਥਾ ਦੀ ਨਾਲ ਮਦਦ ਨਾਲ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ l ਮੌਕੇ ਤੇ ਪਹੁੰਚੇ ਐਸਐਚਓ ਪਰਮਜੀਤ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਕੋਲੋਂ ਇੱਕ ਆਧਾਰ ਕਾਰਡ ਮਿਲਿਆ ਹੈ l