ਅਹਿਮਦਗੜ੍ਹ: ਸਹਾਇਕ ਰਿਟਰਨਿੰਗ ਅਫਸਰ ਅਸੈਂਬਲੀ ਅਮਰਗੜ੍ਹ-ਕਮ ਐਸ.ਡੀ.ਐਮ ਗੁਰਮੀਤ ਕੁਮਾਰ ਬਾਂਸਲ ਵੱਲੋਂ ਚੋਣਾਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ।
ਰਿਟਰਨਿੰਗ ਅਫਸਰ ਅਸੈਂਬਲੀ ਸੈਗਮੈਂਟ 106 ਅਮਰਗੜ੍ਹ-ਕਮ-ਉਪ ਮੰਡਲ ਮੈਜਿਸਟਰੇਟ, ਅਹਿਮਦਗੜ੍ਹ ਸ਼੍ਰੀ ਗੁਰਮੀਤ ਕੁਮਾਰ ਬਾਂਸਲ ਨੇ ਅਸੈਂਬਲੀ ਸੈਗਮੈਂਟ 106 ਅਮਰਗੜ੍ਹ ਦੇ ਸਮੂਹ ਸੁਪਰਵਾਇਜਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਹਾਜ਼ਰ ਸਮੂਹ ਸੁਪਰਵਿਜਰਾਂ ਨੂੰ ਹਦਾਇਤ ਕੀਤੀ ਕਿ ਆਪਣੇ ਅਧੀਨ ਆਉਦੇ ਸਮੂਹ ਪੋਲਿੰਗ ਬੂਥਾਂ ਨੂੰ ਪੋਲਿੰਗ ਲਈ ਹਰ ਪੱਖੋਂ ਤਿਆਰ ਕਰ ਲਿਆ ਜਾਵੇ ਅਤੇ ਜੇਕਰ ਬੂਥ ਤੇ ਕੋਈ ਕਮੀ ਹੈ ਤਾ ਉਸਨੂੰ ਠੀਕ ਕੀਤਾ ਜਾਵੇ।