ਮਹਿਤਪੁਰ: ਮਹਿਤਪੁਰ ਵਿਖੇ ਪੈਟਰੋਲ ਪੰਪ ਤੇ ਪੈਟਰੋਲ ਪਵਾਉਣ ਨੂੰ ਲੈ ਕੇ ਲੱਗੀਆਂ ਲੋਕਾਂ ਦੀਆਂ ਲੰਬੀਆਂ ਲਾਈਨਾਂ ਡੀਜ਼ਲ ਮੁੱਕਿਆ
ਪੈਟਰੋਲ ਪੰਪ ਦੇ ਕਰਮਚਾਰੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਤੋਂ ਪਾਕਿਸਤਾਨ ਅਤੇ ਭਾਰਤ ਵਿਚਾਲੇ ਜੰਗ ਛਿੜੀ ਹੋਈ ਹੈ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਆ ਕੇ ਡੀਜ਼ਲ ਪਵਾ ਕੇ ਚਲੇ ਗਏ ਹਨ ਅਤੇ ਆਮ ਰੂਟੀਨ ਦੀ ਤਰ੍ਹਾਂ ਜਿਹੜੇ ਨੌਜਵਾਨ ਘੱਟ ਪੈਟਰੋਲ ਪਵਾਉਂਦੇ ਸੀ ਉਹ ਵੀ ਹੁਣ ਆਪਣੀ ਗੱਡੀਆਂ ਦੇ ਵਿੱਚ ਫੁੱਲ ਪੈਟਰੋਲ ਪਵਾ ਕੇ ਜਾ ਰਹੇ ਹਨ।