ਨੰਗਲ: ਸ਼ਿਵ ਮੰਦਰ ਮੇਨ ਮਾਰਕੀਟ ਵਿੱਚ ਸ੍ਰੀ ਸਨਾਤਨ ਧਰਮ ਸਭਾ ਨੇ ਸ੍ਰੀ ਰਾਮ ਨਵਮੀ ਪਰਬ ਨੂੰ ਲੈ ਕੇ ਕੀਤੀ ਮੀਟਿੰਗ
ਸ੍ਰੀ ਸਨਾਤਨ ਧਰਮ ਸਭਾ ਵੱਲੋਂ ਪ੍ਰਧਾਨ ਡਾਕਟਰ ਰਮੇਸ਼ ਗੁਲਾਟੀ ਦੀ ਅਗਵਾਈ ਵਿੱਚ ਸ਼੍ਰੀ ਰਾਮ ਨਵਮੀ ਪਰਬ ਨੂੰ ਲੈ ਕੇ ਸ਼ਿਵ ਮੰਦਿਰ ਮੇਨ ਮਾਰਕੀਟ ਵਿੱਚ ਮੀਟਿੰਗ ਕੀਤੀ ਜਿਸਦੇ ਤਹਿਤ 9 ਅਪ੍ਰੈਲ ਨੂੰ ਸਵੇਰੇ ਝੰਡਾ ਚੜਾਉਣ ਤੋਂ ਬਾਅਦ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾਏਗਾ ਜਿਸ ਤੋਂ ਬਾਅਦ 16 ਅਪ੍ਰੈਲ ਤੱਕ ਵੱਖ ਵੱਖ ਧਾਰਮਿਕ ਸਮਾਗਮਾਂ ਦਾ ਆਯੋਜਨ ਕਰਵਾਇਆ ਜਾਏਗਾ।