ਗਿੱਦੜਬਾਹਾ: ਗਿੱਦੜਬਾਹਾ ਵਿਖੇ ਕਣਕ ਲਿਫਟਿੰਗ ਦੀ ਸੁਸਤ ਰਫ਼ਤਾਰ,ਮਾਰਕੀਟ ਕਮੇਟੀ ਵੱਲੋਂ ਖਰੀਦ ਏਜੰਸੀਆਂ ਨੂੰ ਡੈਮਰੇਜ਼ ਚਾਰਜਿਜ ਦੇ ਨੋਟਿਸ ਜਾਰੀ
ਗਿੱਦੜਬਾਹਾ ਵਿਚ ਕਣਕ ਦੀ ਲਿਫਟਿੰਗ ਦੀ ਸੁਸਤ ਰਫ਼ਤਾਰ ਅਤੇ ਬੀਤੀ ਰਾਤ ਤੋਂ ਰੁੱਕ ਰੁੱਕ ਕੇ ਹੋ ਰਹੀ ਬੂੰਦਾਬਾਂਦੀ ਕਾਰਨ ਮੰਡੀਆਂ ਵਿਚ ਪਈ ਕਣਕ ਦੇ ਖਰਾਬ ਹੋਣ ਦਾ ਖਦਸਾ ਪੈਦਾ ਹੋ ਗਿਆ ਹੈ। ਉੱਧਰ ਸਮੇਂ ਸਿਰ ਕਣਕ ਦੀ ਲਿਫਟਿੰਗ ਨਾ ਕਰਵਾਉਣ ਕਾਰਨ ਮਾਰਕੀਟ ਕਮੇਟੀ ਵੱਲੋਂ ਵੱਖ ਵੱਖ ਖਰੀਦ ਏਜੰਸੀਆਂ ਨੂੰ ਡੈਮਰੇਜ਼ ਚਾਰਜਿਜ ਅਦਾ ਕਰਨ ਦੇ ਨੋਟਿਸ ਦਿੱਤੇ ਗਏ ਹਨ। ਮੁੱਖ ਅਨਾਜ ਮੰਡੀ ਵਿਚ ਜਗ੍ਹਾ ਕਣਕ ਦੇ ਗੱਟਿਆਂ ਦੇ ਅੰਬਾਰ ਲੱਗੇ ਹੋਏ ਹਨ