ਕਪੂਰਥਲਾ: ਮਨਸੂਰਵਾਲ ਦੋਨਾਂ ਵਿਖੇ ਜੂਆ ਖੇਡਦੇ ਦੋ ਨੌਜਵਾਨ ਗਿਰਫ਼ਤਾਰ, ਕੇਸ ਦਰਜ
ਥਾਣਾ ਸਿਟੀ ਕਪੂਰਥਲਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਮਨਸੂਰਵਾਲ ਦੋਨਾਂ ਵਿਖੇ ਜੂਆ ਖੇਡਦੇ ਦੋ ਨੌਜਵਾਨਾਂ ਨੂੰ ਗਿਰਫ਼ਤਾਰ ਕੀਤਾ ਹੈ। ਜਿਨਾਂ ਦੇ ਕਬਜ਼ੇ ਤੋਂ ਪੁਲਿਸ ਟੀਮ ਨੂੰ 3500 ਰੁਪਏ ਦੀ ਨਗਦੀ ਅਤੇ 52 ਤਾਸ਼ ਦੇ ਪੱਤੇ ਬਰਾਮਦ ਹੋਏ ਹਨ। ਪੁਲਿਸ ਨੇ ਦੋਨਾਂ ਆਰੋਪੀਆਂ ਦੇ ਖਿਲਾਫ਼ ਗੈਂਬਲਿੰਗ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਆਰੋਪੀਆਂ ਨੂੰ ਕੁਝ ਸਮੇਂ ਬਾਅਦ ਜਮਾਨਤ ਤੇ ਰਿਹਾ ਕਰ ਦਿੱਤਾ ਗਿਆ।