ਸਮਾਜ ਸੇਵੀ ਸੰਸਥਾ ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਦੀ ਸਹਿਯੋਗੀ ਸੰਸਥਾ ਫਰੀ ਮੇਸਨ ਲੁਧਿਆਣਾ ਵੱਲੋਂ ਨੰਗਲ ਦੇ 31 ਲੋੜਵੰਦ ਵਿਦਿਆਰਥੀਆਂ ਨੂੰ ਸਾਈਕਲ ਭੇਂਟ ਕੀਤੇ ਗਏ। ਨਿਊ ਪ੍ਰੀਤ ਨਗਰ ਨੰਗਲ ਵਿਖੇ ਕਰਵਾਏ ਗਏ ਇਕ ਸਾਦੇ ਸਮਾਗਮ ਦੌਰਾਨ ਸਰਦਾਰ ਕਿਰਨ ਸਿੰਘ ਵਿਰਕ ਅਤੇ ਹਰਪ੍ਰੀਤ ਸਿੰਘ ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।