ਸੰਗਰੂਰ: ਕਾਂਗਰਸ ਤੇ ਭਾਜਪਾ ਦੀ ਨੀਤੀ 'ਚ ਕੋਈ ਫਰਕ ਨਹੀਂ : ਚਮਕੌਰ ਸਿੰਘ ਵੀਰ, ਇੰਚਾਰਜ ਲੋਕ ਸਭਾ ਹਲਕਾ ਸੰਗਰੂਰ ਬਸਪਾ
ਚਮਕੌਰ ਵੀਰ ਨੇ ਕਿਹਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ ਤੇ ਗਾਂਧੀ ਦੇ ਚੇਲਿਆਂ ਨੂੰ ਭਾਰਤ ਦੇਸ਼ 'ਤੇ ਲੱਗਭਗ 56 ਸਾਲ - ਰਾਜ ਕੀਤਾ ਤੇ ਹੁਣ ਦੇਸ਼ ਦੇ ਕਿਸਾਨ, ਮਜ਼ਦੂਰ ਅਤੇ ਸਾਰੇ ਵਰਗਾਂ ਨੂੰ ਮਲਾਈਦਾਰ ਤੇ ਮਿੱਠੀਆਂ-ਮਿੱਠੀਆਂ 25 ਗਾਰੰਟੀਆਂ ਦਿੱਤੀਆਂ ਹਨ ਜੋ ਕਿ ਸਿਰਫ ਰਾਜ ਸੱਤਾ ਪ੍ਰਾਪਤ ਕਰਨ ਲਈ ਹਨ । ਕਾਂਗਰਸ ਇੰਡੀਆ ਗਠਬੰਧਨ ਦੇ ਨਾਂ 'ਤੇ ਕੁਰਸੀ ਲਈ ਲਭਾਉਣੀਆਂ ਗਾਰੰਟੀਆਂ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ।