ਮਲੋਟ: ਸੋਸ਼ਲ ਵਰਕਰ ਐਸੋਸੀਏਸ਼ਨ ਦੀ ਪੰਜਾਬ ਪੈਲੇਸ ਵਿਚ ਹੋਈ ਮੀਟਿੰਗ, ਸ਼ਨੀਵਾਰ ਨੂੰ ਕੱਢੀ ਜਾਵੇਗੀ ਰੁੱਖ ਬਚਾਓ ਜਾਗਰੂਕਤਾ ਰੈਲੀ
ਬੂਟਿਆਂ ਸਬੰਧੀ ਸੋਸ਼ਲ ਵਰਕਰ ਐਸੋਸੀਏਸ਼ਨ ਦੀ ਇੱਕ ਪੰਜਾਬ ਪੈਲਸ ਵਿਖੇ ਹੋਈ । ਜਾਣਕਾਰੀ ਦਿੰਦੇ ਪ੍ਰਧਾਨ ਡਾਕਟਰ ਗੁਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਮਲੋਟ ਸ਼ਹਿਰ ਦੇ ਵਿੱਚ 1000 ਬੂਟਾ ਲਗਾਉਣ ਦਾ ਫੈਸਲਾ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਮਲੋਟ ਸ਼ਹਿਰ ਦੇ ਜੀਟੀ ਰੋਡ ਦੇ ਉੱਤੇ ਬਹੁਤ ਸੋਹਣਾ ਪਾਰਕ ਬਣਾਉਣਾ, ਪੁਲ ਪਾਰ ਬੂਟੇ ਲਾਉਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਸ਼ਨੀਵਾਰ ਨੂੰ ਇੱਕ ਜਾਗਰੂਕ ਰੈਲੀ 'ਰੁੱਖ ਬਚਾਓ ਮੁਹਿੰਮ' ਕੱਢੀ ਜਾਵੇਗੀ।