ਜਲੰਧਰ 2: ਜਲੰਧਰ ਦੇ ਲੱਧੋਵਾਲ ਵਿਖੇ ਇੱਕ ਘਰ ਦੇ ਵਿੱਚ ਜਨਮਦਿਨ ਮਨਾ ਰਹੇ ਪਰਿਵਾਰ ਦੇ ਉੱਪਰ 8 ਤੋਂ 10 ਮੁੰਡਿਆਂ ਨੇ ਕੀਤਾ ਇੱਟਾਂ ਪੱਥਰਾਂ ਦੇ ਨਾਲ ਹਮਲਾ
ਪੀੜਿਤ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਕਾਰਜ ਜਨਮਦਿਨ ਚੱਲ ਰਿਹਾ ਸੀ ਤੇ ਉਹਨਾਂ ਦੇ ਹੀ ਥੋੜੀ ਹੀ ਦੂਰ ਪਲਾਟ ਦੇ ਵਿੱਚ ਕੁਝ ਮੁੰਡੇ ਜੋ ਕੇ ਸ਼ਰਾਬ ਪੀ ਰਹੇ ਸੀ। ਤਾਂ ਉਹਨਾਂ ਨੇ ਉਸ ਦੇ ਸਾਲੇ ਨੂੰ ਬੁਲਾਇਆ ਜਿਸ ਦਾ ਜਨਮਦਿਨ ਸੀ। ਤਾਂ ਉਹਨਾਂ ਨੇ ਸ਼ਰਾਬ ਪੀਣ ਤੋਂ ਮਨਾ ਕਰ ਦਿੱਤਾ ਬਸ ਇਸੇ ਗੱਲ ਨੂੰ ਲੈ ਕੇ ਉਕਤ ਮੁੰਡਿਆਂ ਨੇ ਇੱਟਾਂ ਪੱਥਰਾਂ ਦੇ ਨਾਲ ਘਰ ਦੇ ਉੱਪਰ ਹਮਲਾ ਕਰ ਦਿੱਤਾ ਤੇ ਕਾਫੀ ਭੰਨ ਤੋੜ ਵੀ ਕੀਤੀ।