ਨੰਗਲ: ਸੋਮਵਾਰ ਦੇਰ ਰਾਤ ਮੇਨ ਮਾਰਕੀਟ ਵਿੱਚ ਕਰਵਾਇਆ ਗਿਆ ਸੱਤਵਾਂ ਸਾਲਾਨਾ ਮੇਲਾ ਜੋਗੀ ਦਾ ਕਾਰਕਰਮ
ਨੰਗਲ ਦੀ ਮੇਨ ਮਾਰਕੀਟ ਵਿੱਚ ਸੋਮਵਾਰ ਦੇਰ ਰਾਤ ਸੱਤਵਾਂ ਮੇਲਾ ਜੋਗੀ ਦਾ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਰਾਸ਼ਟਰ ਸੰਤ ਬਾਬਾ ਬਾਲ ਜੀ ਮਹਾਰਾਜ ਵੱਲੋਂ ਜੋਤੀ ਪ੍ਰਚੰਡ ਕਰਕੇ ਧਾਰਮਿਕ ਸਮਾਗਮ ਦਾ ਸ਼ੁਭ ਆਰੰਭ ਕੀਤਾ ਗਿਆ।ਜਿਸ ਤੋਂ ਉਪਰਾਂਤ ਪਹੁੰਚੇ ਹੋਏ ਕਲਾਕਾਰ ਮਾਸਟਰ ਸਲੀਮ ਤੇ ਸ਼ਾਹਗਿਰਦ ਬੰਟੀ ਸ਼ਹਿਜ਼ਾਦਾ, ਗੌਤਮ ਜਲੰਧਰੀ ਤੇ ਚਾਹਤ ਕਲਿਆਣ ਵੱਲੋਂ ਬਾਬਾ ਬਾਲਕ ਨਾਥ ਜੀ ਦਾ ਗੁਣਗਾਨ ਕਰਕੇ ਸੰਪੂਰਨ ਵਾਤਾਵਰਣ ਨੂੰ ਭਗਤੀ ਦੇ ਰਸ ਨਾਲ ਸਰਾਬੋਰ ਕੀਤਾ।