ਸੰਗਰੂਰ: ਸੁਨਾਮ-ਸੰਗਰੂਰ ਰੋਡ ਨੂੰ ਜੋੜਨ ਵਾਲੇ ਪੁਲ ਦਾ ਨਿਰਮਾਣ ਹੋਵੇ ਜਲਦੀ- ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ
ਅੱਜ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸੁਨਾਮ ਸੰਗਰੂਰ ਰੋਡ ਤੇ ਸਰਹਿੰਦ ਚੋਏ ਉੱਪਰਲੇ ਪੁਲ ਦੀ ਖ਼ਸਤਾ ਹਾਲਤ ਵਿੱਚ ਹੋਣ ਅਤੇ ਇੱਕ ਸਾਇਡ ਬੰਦ ਹੋਣ ਕਾਰਨ ਇੱਥੋਂ ਲੰਘਣ ਵਾਲੇ ਹਰ ਆਮ ਅਤੇ ਖ਼ਾਸ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਿੰਨੀ ਵੱਡੀ ਨਾਲਾਇਕੀ ਹੈ ਜੋ ਇਸ ਖ਼ਸਤਾ ਹਾਲਤ ਪੁਲ ਨੂੰ ਵੀ ਨਹੀਂ ਬਣਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਿੰਨੀ ਵੱਡੀ ਨਾਲਾਇਕੀ ਹੈ।