ਭਿੱਖੀਵਿੰਡ: ਪੀਰ ਮੁਹੰਮਦ ਵਿਖੇ ਖਾਲੜਾ ਦੇ 4 ਲੋਕਾਂ ਦਾ ਹੋਇਆ ਸੜਕੀ ਹਾਦਸਾ, 2 ਦੀ ਹੋਈ ਮੌਤ 2 ਹੋਏ ਗੰਭੀਰ ਜਖਮੀ, ਪਿੰਡ ਵਿਚ ਛਾਈ ਸੋਗ ਦੀ ਲਹਿਰ
ਕਸਬਾ ਖਾਲੜਾ ਵਿਖੇ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਸਵੇਰੇ ਸਵੇਰੇ ਮੰਦਭਾਗੀ ਖਬਰ ਪਿੰਡ ਦੇ ਲੋਕਾਂ ਨੂੰ ਸੁਣਾਈ ਦਿੱਤੀ। ਜਾਣਕਾਰੀ ਅਨੁਸਾਰ ਕਸਬਾ ਖਾਲੜਾ ਦੇ ਤਿੰਨ ਨੌਜਵਾਨ ਅਤੇ ਇੱਕ ਨੌਜਵਾਨ ਨੇੜਲੇ ਪਿੰਡ ਅਮੀ ਸ਼ਾਹ ਦਾ ਦੱਸਿਆ ਜਾ ਰਿਹਾ ਹੈ ਜਿਹਨਾਂ ਦਾ ਪਿੰਡ ਪੀਰ ਮੁਹੰਮਦ ਵਿਖੇ ਸੜਕੀ ਹਾਦਸਾ ਹੋ ਗਿਆ ਜਿਸ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ ਅਤੇ 2 ਗੰਭੀਰ ਜਖਮੀ ਹੋਏ ਹਨ।