ਪਠਾਨਕੋਟ: ਨਗਰ ਨਿਗਮ ਪਠਾਨਕੋਟ ਵੱਲੋਂ ਐਮ ਆਰ ਐਫ ਸਰਨਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਬੜੇ ਹੀ ਧੂਮ ਧਾਮ ਦੇ ਨਾਲ ਮਨਾਉਂਦੇ ਹੋਏ 100 ਦੇ ਕਰੀਬ ਬੂਟੇ ਲਗਾਏ ਗਏ
ਨਗਰ ਨਿਗਮ ਪਠਾਨਕੋਟ ਵੱਲੋਂ MRF ਸਰਨਾ ਵਿਖੇ "ਵਿਸ਼ਵ ਵਾਤਾਵਰਨ ਦਿਵਸ" ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਵੱਛ ਭਾਰਤ ਮਿਸ਼ਨ ਦੀ ਟੀਮ ਵੱਲੋਂ ਵੱਖ-ਵੱਖ ਕਿਸਮਾਂ ਦੇ 100 ਬੂਟੇ ਲਗਾਏ ਗਏ। ਸ਼੍ਰੀ ਸਤੀਸ਼ ਕੁਮਾਰ ਸੈਣੀ (ਸੁਪਰਟੈਂਡੈਂਟ ਇੰਜੀਨੀਅਰ) ਪਠਾਨਕੋਟ ਨਗਰ ਨਿਗਮ ਨੇ ਇਸ ਸਥਾਨ 'ਤੇ ਹੋਰ ਹਰਿਆਲੀ ਅਤੇ ਸੁੰਦਰੀਕਰਨ ਲਈ ਵਿਸ਼ੇਸ਼ ਤੌਰ 'ਤੇ ਯੋਗਦਾਨ ਪਾਇਆ ਅਤੇ ਨਿਰਦੇਸ਼ ਦਿੱਤੇ।