ਬਲਾਚੌਰ: ਹਲਕੇ 'ਚ 63.30 ਲੱਖ ਦੀ ਲਾਗਤ ਨਾਲ ਬਣਨਗੀਆਂ 6 ਲਾਇਬ੍ਰੇਰੀਆਂ: ਸੰਤੋਸ਼ ਕਟਾਰੀਆ, ਵਿਧਾਇਕ
ਵਿਧਾਇਕ ਸੰਤੋਸ਼ ਕਟਾਰੀਆ ਨੇ ਦੱਸਿਆ ਕਿ ਹਲਕੇ 'ਚ 63.30 ਲੱਖ ਦੀ ਲਾਗਤ ਨਾਲ 6 ਲਾਇਬ੍ਰੇਰੀਆਂ ਬਣਨਗੀਆਂ। ਵਿਧਾਇਕ ਕਟਾਰੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ 'ਚ ਜੋ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਕਿ ਉਨ੍ਹਾਂ ਨੂੰ ਇੱਕ-ਇੱਕ ਕਰ ਕੇ ਪੂਰਾ ਕੀਤਾ ਜਾ ਰਿਹਾ ਹੈ। ਜਿਨ੍ਹਾਂ 'ਚੋਂ ਸਿਹਤ ਤੇ ਸਿੱਖਿਆ ਨਾਲ ਸੰਬੰਧਿਤ ਲੋੜੀਂਦੀਆਂ ਸਹੂਲਤਾਂ ਨੂੰ ਪੂਰਾ ਕਰਨਾ ਤੇ ਬੱਚਿਆਂ ਦਾ ਧਿਆਨ ਨਸ਼ਿਆਂ ਤੋਂ ਹਟਾ ਕੇ ਚੰਗੇ ਪਾਸੇ ਵੱਲ ਲਗਾਉਣਾ ਦੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਦੇ ਵਿਚ ਲਾਇਬ੍ਰੇਰੀਆਂ ਖੋਲੀਆਂ ਜਾ ਰਹੀਆਂ ਹਨ ।