ਪਾਤੜਾਂ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਥਾਣਾ ਸ਼ੁਤਰਾਣਾ ਮੁਖੀ ਪ੍ਰਸ਼ੋਤਮ ਸ਼ਰਮਾ ਨੇ ਅਸਲਾ ਧਾਰਕਾਂ ਨੂੰ ਅਸਲਾ ਜਮ੍ਹਾਂ ਕਰਵਾਉਣ ਦੀ ਕੀਤੀ ਅਪੀਲ
Patran, Patiala | Apr 12, 2024 ਦੇਸ਼ 'ਚ ਲੋਕ ਸਭਾ ਦੀਆਂ ਚੋਣਾਂ ਦੇ ਐਲਾਨ ਹੋਣ ਤੋਂ ਬਾਅਦ ਚੋਣ ਜ਼ਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਰਕਾਰੀ ਤੰਤਰ ਵਲੋਂ ਜ਼ਿਮੇਵਾਰੀ ਪੂਰੀ ਕਰਦਿਆਂ ਅਸਲਾਂ ਜਮ੍ਹਾਂ ਕਰਵਾਉਣ ਦੇ ਜਾਰੀ ਹੁਕਮਾਂ ਤਹਿਤ ਥਾਣਾ ਸ਼ੁਤਰਾਣਾ ਮੁਖੀ ਪ੍ਰਸ਼ੋਤਮ ਸ਼ਰਮਾਂ ਨੇ ਅਸਲਾ ਧਾਰਕਾਂ ਨੂੰ ਆਪਣਾ ਅਸਲਾ ਆਪਣੇ ਨੇੜੇ ਦੇ ਥਾਣਿਆਂ ਜਾਂ ਅਸਲਾ ਡੀਲਰ ਪਾਸ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਹੈ।