ਮੁਕਤਸਰ: ਬਰਕੰਦੀ ਰੋਡ ਤੇ ਦੇਸੀ ਪਿਸਤੌਲ ਤੇ 7 ਜਿੰਦਾ ਕਾਰਤੂਸ ਸਮੇਤ 2 ਕਾਬੂ, ਮਾਮਲਾ ਦਰਜ
ਥਾਣਾ ਸਿਟੀ ਮੁਕਤਸਰ ਦੀ ਪੁਲਿਸ ਨੇ ਇੱਕ ਦੇਸੀ ਪਿਸਤੌਲ ਅਤੇ 7 ਜਿੰਦਾ ਕਾਰਤੂਸ ਬਰਾਮਦ ਕਰਕੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ ਐਸ ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਸਾਥੀ ਕਰਮਚਾਰੀਆਂ ਸਮੇਤ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਬਠਿੰਡਾ ਰੋਡ ਬਾਈਪਾਸ ਤੋਂ ਮਲੋਟ ਰੋਡ ਵੱਲ ਜਾ ਰਹੀ ਸੀ ਤਾਂ ਪੁਲਿਸ ਪਾਰਟੀ ਜਦੋਂ ਬਰਕੰਦੀ ਰੋਡ 'ਤੇ ਪਹੁੰਚੀ ਤਾਂ ਦੋ ਨੌਜਵਾਨ ਇਕ ਦਰਖਤ ਬਾਬੇ ਦੀ ਸਮਾਧ ਦੇ ਕੋਲ ਖੜ੍ਹੇ ਸਨ