ਪਾਤੜਾਂ: ਕਮਿਊਨਿਟੀ ਹੈਲਥ ਸੈਂਟਰ ਪਾਤੜਾਂ 'ਚ ਐਮਰਜੈਂਸੀ ਸੇਵਾਵਾਂ ਮੈਡੀਕਲ ਡਾਕਟਰਾਂ ਦੀ ਘਾਟ ਦੇ ਕਾਰਨ ਬੰਦ
ਐਸ ਐਮ ਓ ਡਾਕਟਰ ਲਵਕੇਸ਼ ਕੁਮਾਰ ਨੇ ਦੱਸਿਆ ਕਿ ਬਲਾਕ ਪਾਤੜਾਂ ਦੇ ਵਿੱਚ 24 ਮੈਡੀਕਲ ਡਾਕਟਰਾਂ ਦੀ ਜਰੂਰਤ ਹੈ, ਸਿਰਫ 3 ਮੈਡੀਕਲ ਡਾਕਟਰ ਮੌਜੂਦ ਹਨ। ਉਨ੍ਹਾਂ ਕਿਹਾ ਕਿ ਰਾਤ ਸੜਕ ਹਾਦਸੇ ਵਿੱਚ ਜਖਮੀ ਮਰੀਜ਼ ਨੂੰ ਕਮਿਊਨਿਟੀ ਹੈਲਥ ਸੈਂਟਰ 'ਚ 24 ਘੰਟੇ ਐਮਰਜੈਂਸੀ ਸੇਵਾਵਾਂ ਦੇਣ ਲਈ ਡਾਕਟਰਾਂ ਦੀ ਘਾਟ ਦੇ ਕਾਰਨ ਸਿਰਫ ਸ਼ਾਮ 6 ਵਜੇ ਤੱਕ ਹੀ ਮੈਡੀਕਲ ਸਹੂਲਤ ਉਪਲਬਧ ਕਰਵਾਈ ਜਾਂਦੀ ਹੈ। ਪਰੰਤੂ ਰਾ਼ਤ ਸਮੇਂ ਡਾਕਟਰਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਰੈਫਰ ਕੀਤਾ ਜਾਂਦਾ ਹੈ।