ਪਾਤੜਾਂ: ਮੰਡੀ ਮਜਦੂਰ ਯੂਨੀਅਨ ਦੀ ਅਨਾਜ ਮੰਡੀ ਪਾਤੜਾਂ ਵਿਖੇ ਪ੍ਰਧਾਨ ਦੀ ਹੋਈ ਚੋਣ, ਰਿੰਕੂ ਸਿੰਘ ਬਣੇ ਪ੍ਰਧਾਨ
ਮੰਡੀ ਮਜਦੂਰ ਯੂਨੀਅਨ ਪਾਤੜਾਂ ਦੇ ਮਜਦੂਰਾ ਦੀ ਇੱਕ ਮੀਟਿੰਗ ਅਨਾਜ ਮੰਡੀ ਪਾਤੜਾਂ 'ਚ ਹੋਈ, ਜਿਸ ਵਿੱਚ ਸਮੂਹ ਠੇਕੇਦਾਰ ਵੀ ਸ਼ਾਮਲ ਹੋਏ। ਮੀਟਿੰਗ ਦੌਰਾਨ ਸਾਲ 2024-25 ਲਈ ਸਰਬਸੰਮਤੀ ਨਾਲ ਰਿੰਕੂ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ, ਜਿਸ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਨਵ ਨਿਯੁਕਤ ਪ੍ਰਧਾਨ ਰਿੰਕੂ ਸਿੰਘ ਨੇ ਕਿਹਾ ਕਿ ਆਉਣ ਵਾਲੇ ਸੀਜਨ ਦੌਰਾਨ ਮਜਦੂਰਾਂ ਦੀਆਂ ਸਮੱਸਿਆ ਦਾ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ।