ਅੰਮ੍ਰਿਤਸਰ ਦੇ ਜਹਾਜ਼ਗੜ੍ਹ ਇਲਾਕੇ ਵਿੱਚ ਤਿੰਨ ਸਾਲ ਤੋਂ ਸੀਵਰੇਜ ਦਾ ਪਾਣੀ ਖੜਾ ਹੋਣ ਕਾਰਨ ਦੁਕਾਨਦਾਰਾਂ ਦੇ ਕਾਰੋਬਾਰ ਥੱਪ ਹੋ ਰਹੇ ਹਨ। ਰਸਤਾ ਜਾਮ ਹੋਣ ਕਾਰਨ ਗਾਹਕ ਆਉਣੇ ਛੱਡ ਗਏ ਹਨ। ਦੁਕਾਨਦਾਰ ਕਈ ਵਾਰ ਐਮਐਲਏ ਕੋਲ ਸ਼ਿਕਾਇਤ ਕਰ ਚੁੱਕੇ ਹਨ, ਪਰ ਸੁਣਵਾਈ ਨਹੀਂ ਹੋਈ। 100 ਮੀਟਰ ਦੂਰ ਐਮਐਲਏ ਦਫਤਰ ਦੀ ਸੜਕ ਸਾਫ, ਪਰ ਵਪਾਰੀ ਹਾਲਾਤਾਂ 'ਚ ਪਿਸ ਰਹੇ ਹਨ।