ਮੁਕਤਸਰ: ਮਜਦੂਰ ਲੋਕ ਲਹਿਰ ਜਥੇਬੰਦੀ ਦਾ ਵਫਦ ਥਾਣਾ ਬਰੀਵਾਲਾ ਦੇ ਐਸ.ਐਚ.ਓ ਨੂੰ ਮਿਲਿਆ- ਜਸਵਿੰਦਰ ਸਿੰਘ ਵੱਟੂ, ਸੂਬਾ ਪ੍ਰਧਾਨ
ਮਜ਼ਦੂਰ ਲੋਕ ਲਹਿਰ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਵੱਟੂ ਅਤੇ ਜਗਸੀਰ ਸਿੰਘ ਜਿਲਾ ਜਨਰਲ ਸਕੱਤਰ ਵੱਲੋਂ ਅਤੇ ਗੁਰਮੇਲ ਸਿੰਘ ਇਕਾਈ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਿਨ੍ਹਾਂ ਨੇ ਵੀ ਇਸ ਮੀਟਿੰਗ ਵਿੱਚ ਸਮਰਥਨ ਕੀਤਾ। ਅੱਜ ਇੱਕ ਮੀਟਿੰਗ ਕਰਕੇ ਮੁੱਖ ਅਫਸਰ ਥਾਣਾ ਬਰੀਵਾਲਾ ਨੂੰ ਡੈਪੂਟੇਸ਼ਨ ਲੈ ਕੇ ਮਿਲਿਆ ਗਿਆ। ਥਾਣੇਦਾਰ ਜਗਸੀਰ ਸਿੰਘ ਮੁੱਖ ਅਫਸਰ ਥਾਣਾ ਬਰੀਵਾਲਾ ਨੂੰ ਦੋ ਦਰਖਾਸਤਾਂ ਜੋ ਪਿਛਲੇ ਲੰਮੇ ਸਮੇਂ ਤੋਂ ਲੰਬਿਤ ਚਲੀਆਂ ਆ ਰਹੀਆਂ ਸਨ।