ਸੰਗਰੂਰ: ਚੋਣਾਂ ਸਮੇਂ ਵੋਟਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਫਤਵਾ ਦੇਣ ਲਈ ਉਤਾਵਲੇ : ਇਕਬਾਲ ਸਿੰਘ ਝੂੰਦਾ, ਕੌਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ
"ਸ਼੍ਰੋਮਣੀ ਅਕਾਲੀ ' ਦੇ ਰਾਜਨੀਤਕ ਪਲੇਟਫਾਰਮ 'ਤੇ ਸਮੁੱਚੀਆਂ ਪੰਥਕ ਦਲ ਧਿਰਾਂ ਦੇ ਇਕੱਠੇ ਹੋਣ ਨਾਲ ਵਰਕਰਾਂ 'ਚ ਅਥਾਹ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਤਰ੍ਹਾਂ ਅਕਾਲੀ ਆਗੂਆਂ ਤੇ ਵਰਕਰਾਂ ਦੀ ਇਕਜੁੱਟਤਾ ਅਤੇ ਆਪਸੀ ਰਲੇਵੇਂ ਨਾਲ ਵੋਟਰਾਂ 'ਚ ਇਕ ਲੋਕ ਲਹਿਰ ਪੈਦਾ ਹੋ ਰਹੀ ਹੈ।” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਇਕਬਾਲ ਸਿੰਘ ਝੂੰਦਾਂ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।