ਨੰਗਲ: ਪਿੰਡ ਬੇਲਾ ਧਿਆਨੀ ਦੇ ਇੱਕ ਬਾੜੇ ਵਿੱਚ ਲੱਗੀ ਅੱਗ, ਪਾਣੀ ਦੀ ਮੋਟਰ ਨਾਲ ਖੇਤੀਬਾੜੀ ਵਿੱਚ ਇਸਤੇਮਾਲ ਹੋਣ ਵਾਲੇ ਉਪਕਰਨ ਸੜੇ
ਨੰਗਲ ਦੇ ਨਜ਼ਦੀਕੀ ਪਿੰਡ ਬੇਲਾ ਧਿਆਨੀ ਦੇ ਦਿਨੇਸ਼ ਕੁਮਾਰ ਦੇ ਬਾੜੇ ਵਿੱਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ ।ਜਿਸ ਦੇ ਨਾਲ ਬਾੜੇ ਦੇ ਨਾਲ ਪਾਣੀ ਦੀ ਮੋਟਰ ਤੇ ਬਾੜੇ ਦੇ ਅੰਦਰ ਰੱਖੇ ਖੇਤੀਬਾੜੀ ਵਿੱਚ ਇਸਤੇਮਾਲ ਹੋਣ ਵਾਲੇ ਉਪਕਰਨ ਸੜ ਕੇ ਸੁਆਹ ਹੋ ਗਏ ।ਦਿਨੇਸ਼ ਕੁਮਾਰ ਨੇ ਦੱਸਿਆ ਕਿ ਅੱਗ ਨਾਲ ਬਾੜੇ ਦੇ ਦਰਵਾਜ਼ੇ ਦੁਆਰਾ ਵੀ ਸੜ ਕੇ ਸੁਆਹ ਹੋ ਗਈਆਂ ਉਹਨਾਂ ਨੇ ਪ੍ਰਸ਼ਾਸਨ ਤੋਂ ਉਚਿਤ ਮੁਆਵਜੇ ਦੀ ਮੰਗ ਕੀਤੀ ।