ਨੰਗਲ: ਨੰਗਲ ਕੌਂਸਲ ਦੇ ਵਾਰਡ ਨੰਬਰ ਦੋ ਵਿੱਚ ਕੌਂਸਲ ਪ੍ਰਧਾਨ ਸੰਜੇ ਸਾਹਨੀ ਦੀ ਅਗਵਾਈ ਵਿੱਚ ਲਗਾਇਆ ਗਿਆ ਫਰੀ ਮੈਡੀਕਲ ਜਾਂਚ ਕੈਂਪ
ਵਾਰਡ ਨੰਬਰ ਦੋ ਦੇ ਪੁਰਾਣਾ ਗੁਰਦੁਆਰਾ ਵਿਖੇ ਲਗਾਏ ਗਏ ਫਰੀ ਮੈਡੀਕਲ ਜਾਂਚ ਕੈਂਪ ਵਿੱਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਦੀ ਸਪੁੱਤਰੀ ਦਿਵਿਆ ਰਾਣਾ ਕਵਰ ਮੁੱਖ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਹੋਏ । ਸੰਜੇ ਸਾਹਨੀ ਨੇ ਦੱਸਿਆ ਕਿ ਕੈਂਪ ਵਿੱਚ ਜਨਰਲ ਫਿਜ਼ੀਸ਼ੀਅਨ, ਕਾਰਡੀਓਲੋਜੀ ,ਹੈਲਥ ਡਾਇਟਸ਼ੀਅਨ, ਅੱਖਾਂ ਦੇ ਮਾਹਿਰ ਡਾਕਟਰ ਲੋਕਾਂ ਦਾ ਚੈੱਕ ਅਪ ਕਰਨਗੇ।