ਅੰਮ੍ਰਿਤਸਰ 2: ਸੁਲਤਾਨਵਿੰਡ ਦੀ ਸੰਗਤ ਵੱਲੋਂ ਹੜ ਪੀੜਤ ਪਿੰਡ ਦੂਜੋਵਾਲ ਵਿੱਚ ਘਰ-ਘਰ ਰਾਸ਼ਨ, ਦਵਾਈਆਂ ਅਤੇ ਟੋਰਚਾਂ ਦੀ ਸੇਵਾਂ
ਅੰਮ੍ਰਿਤਸਰ: ਰਾਵੀ ਕੰਢੇ ਦੇ ਹੜ ਪੀੜਤ ਪਿੰਡ ਦੂਜਾ ਬਾਲ ਅਤੇ ਉਸ ਦੇ ਨਜ਼ਦੀਕੀ ਪਿੰਡਾਂ ਵਿੱਚ ਸੁਲਤਾਨਵਿੰਡ ਦੀ ਸੰਗਤ ਨੇ ਘਰ-ਘਰ ਜਾ ਕੇ ਟੋਰਚਾਂ, ਦਵਾਈਆਂ, ਰਾਸ਼ਨ ਤੇ ਚਾਰਾ ਵੰਡਿਆ। ਬਿਜਲੀ ਨਾ ਹੋਣ ਕਾਰਨ ਸੇਵਾਦਾਰ ਰਾਤ ਨੂੰ ਵੀ ਟੋਰਚਾਂ ਨਾਲ ਪਹੁੰਚੇ। ਮਜ਼ਹਬ ਜਾਂ ਜਾਤ ਤੋਂ ਉੱਪਰ ਚੜ੍ਹ ਕੇ ਹੋਈ ਇਸ ਸੇਵਾ ਨਾਲ ਲੋਕ ਭਾਵੁਕ ਹੋਏ। ਬੀਬੀਆਂ ਨੇ ਨਾਰੀ ਸਿਹਤ ਸਬੰਧੀ ਸਹਾਇਤਾ ਦੀ ਵੀ ਅਪੀਲ ਕੀਤੀ।