ਪਾਤੜਾਂ: ਰੋਟਰੀ ਕਲੱਬ ਪਾਤੜਾਂ ਰੋਇਲ ਵੱਲੋਂ ਭਗਵਾਨ ਹੈਲਥ ਕੇਅਰ ਪਾਤੜਾਂ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ, 100 ਯੂਨਿਟ ਖੂਨ ਹੋਇਆ ਇੱਕਤਰ
ਰੋਟਰੀ ਕਲੱਬ ਪਾਤੜਾਂ ਰੋਇਲ ਵੱਲੋੰ ਪ੍ਰਧਾਨ ਅਮਨਦੀਪ ਸਿੰਘ ਦੀ ਅਗਵਾਈ ਵਿੱਚ ਭਗਵਾਨ ਹੈਲਥ ਕੇਅਰ ਪਾਤੜਾਂ ਵਿਖੇ ਕਲੱਬ ਦੇ ਸਾਬਕਾ ਪ੍ਰਧਾਨ ਦੇ ਪਿਤਾ ਸਵਰਗਵਾਸੀ ਹਰਬੰਸ ਲਾਲ ਦੀ ਯਾਦ 'ਚ ਲਗਾਏ ਖੂਨਦਾਨ ਕੈਂਪ ਵਿੱਚ ਸੰਦੀਪ ਸਿੰਘ ਮਾਨ ਐਮਡੀ ਆਰਐਸਆਰ, ਨਵਨੀਤ ਕੁਮਾਰ ਚੀਫ ਮੈਨੇਜਰ ਐਸਬੀਆਈ ਤੋਂ ਇਲਾਵਾ ਪ੍ਰਧਾਨ ਰਣਵੀਰ ਸਿੰਘ ਨੇ ਸ਼ਮੂਲੀਅਤ ਕੀਤੀ। ਰਾਜਿੰਦਰਾ ਹਸਪਤਾਲ ਬਲੱਡ ਬੈਂਕ ਦੀ ਟੀਮ ਨੇ ਪਹੁੰਚ ਕੇ 100 ਦੇ ਕਰੀਬ ਯੂਨਿਟ ਖੂਨ ਇੱਕਤਰ ਕੀਤਾ।